ਸਟ੍ਰੋਕ (ਦਿਮਾਗ ਦਾ ਦੌਰਾ)

ਸਟ੍ਰੋਕ ਕੀ ਹੁੰਦਾ ਹੈ? 

ਸਟ੍ਰੋਕ ਉਸ ਵੇਲੇ ਹੁੰਦਾ ਹੈ ਜਦੋਂ ਤੁਹਾਡੇ ਦਿਮਾਗ ਦੇ ਕਿਸੇ ਹਿੱਸੇ ਵਿੱਚ ਖੂਨ ਵਹਿਣਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ। ਸਟ੍ਰੋਕ ਦੇ ਅਸਰ ਦਿਮਾਗ ਦੇ ਨੁਕਸਾਨ ਗ੍ਰਸਤ ਹਿੱਸੇ ਅਤੇ ਨੁਕਸਾਨ ਦੀ ਮਾਤਰਾ 'ਤੇ ਨਿਰਭਰ ਕਰਦੇ ਹਨ।

ਸਟ੍ਰੋਕ ਦੇ ਸੰਕੇਤ 

ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ। ਜੇ ਤੁਹਾਨੂੰ ਜਾਂ ਤੁਹਾਡੇ ਨਾਲ ਦੇ ਕਿਸੇ ਵਿਅਕਤੀ ਨੂੰ ਇਹਨਾਂ ਵਿੱਚੋਂ ਕੋਈ ਚਿੰਨ੍ਹ ਅਨੁਭਵ ਹੋ ਰਹੇ ਹਨ, ਤਾਂ ਤੁਰੰਤ 9-1-1 ਜਾਂ ਆਪਣੇ ਸਥਾਨਕ ਐਮਰਜੈਂਸੀ ਨੰਬਰ 'ਤੇ ਕਾਲ ਕਰੋ। ਡਰਾਈਵ ਕਰਕੇ ਹਸਪਤਾਲ ਨਾ ਜਾਓ। ਐਂਬੂਲੈਂਸ ਤੁਹਾਨੂੰ ਸਟ੍ਰੋਕ ਦੀ ਦੇਖਭਾਲ ਲਈ ਸਭ ਤੋਂ ਵਧੀਆ ਹਸਪਤਾਲ ਲਿਜਾਏਗੀ।

ਜਾਣੋ ਕਿ ਕੀ ਕਰਨਾ ਹੈ

ਖਤਰੇ ਅਤੇ ਰੋਕਥਾਮ 

ਲਗਭਗ 80% ਸਮੇਂ ਤੋਂ ਪਹਿਲਾਂ ਆਏ ਸਟ੍ਰੋਕ ਅਤੇ ਦਿਲ ਦੀ ਬਿਮਾਰੀ ਨੂੰ ਸਿਹਤਮੰਦ ਵਿਹਾਰਾਂ ਰਾਹੀਂ ਰੋਕਿਆ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਸਿਹਤਮੰਦ ਭੋਜਨ ਖਾਣ, ਸਰਗਰਮ ਬਣਨ ਅਤੇ ਸਿਗਰਟਨੋਸ਼ੀ-ਰਹਿਤ ਜੀਵਨ ਜਿਉਣ, ਦਾ ਤੁਹਾਡੀ ਸਿਹਤ 'ਤੇ ਵੱਡਾ ਅਸਰ ਪੈਂਦਾ ਹੈ।

ਹੋਰ ਪੜ੍ਹੋ

ਸਟ੍ਰੋਕ ਦੇ FAST ਚਿੰਨ੍ਹ ਦੂਜਿਆਂ ਨਾਲ ਸਾਂਝੇ ਕਰੋ 

ਜਾਨਾਂ ਬਚਾਉਣ ਅਤੇ ਜਾਗਰੂਕਤਾ ਫੈਲਾਉਣ 'ਚ ਮਦਦ ਲਈ ਇੱਥੋਂ ਸਟ੍ਰੋਕ ਦੇ FAST ਚਿੰਨ੍ਹ ਪ੍ਰਿੰਟ ਕਰੋ ਜਾਂ ਡਾਊਨਲੋਡ ਕਰੋ

ਹੋਰ ਪੜ੍ਹੋ