ਸਟ੍ਰੋਕ ਦੇ FAST ਸੰਕੇਤ ਡਾਊਨਲੋਡ ਕਰੋ

ਉਪਲਬਧ ਡਾਊਨਲੋਡ 

ਸਟ੍ਰੋਕ ਦੇ ਸਟ੍ਰੋਕ ਸੰਕੇਤ ਚਿੱਤਰ

FAST ਚਿੱਤਰ ਨੂੰ ਆਪਣੇ ਨਿਊਜ਼ਲੈਟਰਾਂ, ਪੇਸ਼ਕਾਰੀਆਂ, ਈਮੇਲਾਂ, ਵੈੱਬਸਾਈਟਾਂ ਅਤੇ ਬਲੌਗ ਵਿੱਚ ਸ਼ਾਮਲ ਕਰੋ।

ਸਟ੍ਰੋਕ ਦੇ FAST ਸੰਕੇਤ ਪੋਸਟਰ

ਪੋਸਟਰ ਨੂੰ ਪ੍ਰਿੰਟ ਕਰਕੇ ਆਪਣੇ ਦਫਤਰਾਂ, ਹਾਲਵੇਅ, ਉਡੀਕ ਕਮਰਿਆਂ, ਕਮਿਊਨਿਟੀ ਸੈਂਟਰਾਂ ਅਤੇ ਚਰਚਾਂ ਵਿੱਚ ਲਗਾਓ। ਇਹ ਫ਼ਾਈਲ ਆਫਿਸ/ਹੋਮ ਪ੍ਰਿੰਟਿੰਗ ਲਈ ਢੁਕਵੀਂ ਹੈ।

ਹੇਠਾਂ ਕਾਪੀਰਾਈਟ ਲਾਇਸੈਂਸ ਅਤੇ ਕਾਨੂੰਨੀ ਨੋਟਿਸ ਪੜ੍ਹੋ ਅਤੇ ਜਾਗਰੂਕਤਾ ਪੈਦਾ ਕਰਨ ਅਤੇ ਜੀਵਨ ਬਚਾਉਣ ਲਈ ਸਟ੍ਰੋਕ ਦੇ FAST ਸੰਕੇਤਾਂ ਨੂੰ ਸਾਂਝਾ ਕਰੋ।

ਕਾਪੀਰਾਈਟ ਲਾਇਸੈਂਸ 

ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਆਫ ਕੈਨੇਡਾ ਤੁਹਾਨੂੰ FAST ਦੀ ਯਾਦ ਰੱਖਣ ਵਾਲੀ ਸਮੱਗਰੀ ਨੂੰ, ਛਪੇ ਹੋਏ ਅਤੇ ਅਣ-ਛਪੇ ਫਾਰਮੈਟ ਵਿੱਚ, ਸਿਰਫ ਗੈਰ-ਵਪਾਰਕ ਅਤੇ ਗੈਰ-ਮੁਨਾਫ਼ਾ ਵਰਤੋਂ ਲਈ, ਵਰਤਣ, ਮੁੜ ਤਿਆਰ ਕਰਨ ਲਈ ਵੰਡਣ ਦਾ ਇੱਕ ਸੀਮਿਤ, ਮਨਸੂਖੀਯੋਗ, ਗੈਰ-ਤਬਾਦਲਾਯੋਗ ਅਤੇ ਗੈਰ-ਵਿਸ਼ੇਸ਼ ਲਾਇਸੰਸ ਦਿੰਦੀ ਹੈ, ਬਸ਼ਰਤੇ ਤੁਸੀਂ ਕਿਸੇ ਵੀ ਸਮੱਗਰੀ ਜਾਂ ਫਾਰਮੈਟ ਵਿੱਚ ਸੋਧ ਨਾ ਕਰੋ ਅਤੇ ਤੁਸੀਂ ਕਿਸੇ ਵੀ ਦ੍ਰਿਸ਼ਮਾਨ ਜਾਂ ਗੈਰ-ਦ੍ਰਿਸ਼ਮਾਨ ਪਛਾਣ, ਚਿੰਨ੍ਹ, ਨੋਟਿਸਾਂ ਜਾਂ ਬੇਦਾਅਵਿਆਂ ਨੂੰ ਹਟਾਉਂਦੇ ਜਾਂ ਬਦਲਦੇ ਨਹੀਂ ਹੋ।

ਕਾਨੂੰਨੀ ਨੋਟਿਸ 

ਹਾਲਾਂਕਿ ਤੁਹਾਡੇ ਦੁਆਰਾ ਇਹਨਾਂ ਸਮੱਗਰੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਇਹਨਾਂ ਨੂੰ ਵਰਤਣ ਦੀ ਤੁਹਾਡੀ ਮਨਜ਼ੂਰੀ ਤੁਹਾਡੀ ਇਸ ਸਹਿਮਤੀ ਦੇ ਅਧੀਨ ਹੈ ਕਿ:

  1. ਤੁਸੀਂ ਇਨ੍ਹਾਂ ਸਮੱਗਰੀਆਂ ਦੀ ਵਰਤੋਂ ਸਿਰਫ ਇਸ ਖਾਸ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਲਈ ਕਰ ਸਕਦੇ ਹੋ ਅਤੇ ਇਹ ਸਿਰਫ ਇਸ ਮੁਹਿੰਮ ਦੀ ਮਿਆਦ ਦੇ ਦੌਰਾਨ ਹੀ ਕਰੋਗੇ। ਤੁਸੀਂ ਇਹਨਾਂ ਸਮੱਗਰੀਆਂ ਨੂੰ, ਪੂਰੇ ਦਾ ਪੂਰਾ ਜਾਂ ਕਿਸੇ ਹਿੱਸੇ ਨੂੰ, ਸਿਰਫ ਆਪਣੇ ਸੰਗਠਨ ਜਾਂ ਕਿਸੇ ਹੋਰ ਮੁਹਿੰਮ ਦਾ ਪ੍ਰਚਾਰ ਕਰਨ ਲਈ ਨਹੀਂ ਵਰਤ ਸਕਦੇ ਹੋ।
  2. ਤੁਸੀਂ ਇਹਨਾਂ ਸਮੱਗਰੀਆਂ ਨੂੰ, ਪੂਰੇ ਦਾ ਪੂਰਾ ਜਾਂ ਕਿਸੇ ਹਿੱਸੇ ਨੂੰ, ਕਿਸੇ ਵੀ ਪ੍ਰਾਡਕਟਾਂ ਜਾਂ ਸੇਵਾਵਾਂ ਨਾਲ ਜੁੜੇ ਇੱਕ ਟ੍ਰੇਡਮਾਰਕ ਦੇ ਰੂਪ ਵਿੱਚ ਨਹੀਂ ਵਰਤੋਗੇ। ਤੁਸੀਂ ਇਹਨਾਂ ਸਮੱਗਰੀਆਂ ਦੀ ਅਜਿਹੀ ਕਿਸੇ ਵੀ ਵਰਤੋਂ ਲਈ ਇਕੱਲੇ ਜ਼ਿੰਮੇਵਾਰ ਹੋਵੋਗੇ ਜਿਸ 'ਤੇ ਕਿਸੇ ਤੀਜੀ ਧਿਰ ਦੁਆਰਾ ਉਹਨਾਂ ਦੇ ਟ੍ਰੇਡਮਾਰਕ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ ਅਤੇ ਤੁਸੀਂ ਕਿਸੇ ਤੀਜੀ ਧਿਰ ਦੁਆਰਾ ਕਿਸੇ ਵੀ ਅਜਿਹੇ ਦੋਸ਼ਾਂ ਤੋਂ ਪੈਦਾ ਹੋਏ ਦਾਅਵੇ ਲਈ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਆਫ ਕੈਨੇਡਾ ਨੂੰ ਮੁਆਵਜ਼ਾ ਦਿਓਗੇ।

ਤੁਸੀਂ ਹੋਰਨਾਂ ਨੂੰ ਇਹ ਸਮੱਗਰੀ ਨੂੰ ਵਰਤਣ ਲਈ ਉਤਸ਼ਾਹਿਤ ਕਰ ਸਕਦੇ ਹੋ ਪਰ ਉਹਨਾਂ ਨੂੰ ਇਹਨਾਂ ਸ਼ਰਤਾਂ ਬਾਰੇ ਸੂਚਿਤ ਕਰੋਗੇ ਜੋ ਤੁਹਾਡੇ ਉੱਪਰ ਲਾਗੂ ਹੁੰਦੀਆਂ ਹਨ।