ਸਟ੍ਰੋਕ ਦੇ FAST ਸੰਕੇਤ ... ਹੋਰ ਸੰਕੇਤ ਕਿਹੜੇ ਹਨ?

FAST ਸੰਕੇਤ ਸਟ੍ਰੋਕ ਦੇ ਸਭ ਤੋਂ ਆਮ ਸੰਕੇਤ ਹਨ ਅਤੇ ਉਹ ਅਜਿਹੇ ਸੰਕੇਤ ਹੁੰਦੇ ਹਨ ਜਿਨ੍ਹਾਂ ਦੀ ਕਿਸੇ ਹੋਰ ਸਮੱਸਿਆ ਨਾਲੋਂ ਸਟ੍ਰੋਕ ਦੇ ਕਾਰਨ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਸਟ੍ਰੋਕ ਦੇ ਕੁਝ ਵਾਧੂ ਸੰਕੇਤ ਵੀ ਹਨ ਜੋ ਘੱਟ ਆਮ ਹਨ। ਉਹਨਾਂ ਵਿੱਚ ਸ਼ਾਮਲ ਹਨ:

  • ਨਜ਼ਰ ਵਿੱਚ ਤਬਦੀਲੀ - ਧੁੰਦਲਾ ਜਾਂ ਦੋ-ਦੋ ਨਜ਼ਰ ਆਉਣਾ
  • ਅਚਾਨਕ ਗੰਭੀਰ ਸਿਰਦਰਦ - ਆਮ ਤੌਰ 'ਤੇ ਕੁਝ ਹੋਰ ਸੰਕੇਤਾਂ ਦੇ ਨਾਲ
  • ਸੁੰਨ੍ਹਤਾ - ਆਮ ਤੌਰ 'ਤੇ ਸਰੀਰ ਦੇ ਇੱਕ ਪਾਸੇ
  • ਸੰਤੁਲਨ ਵਿੱਚ ਸਮੱਸਿਆਵਾਂ
ਜੇ ਮੈਨੂੰ ਸਾਰੇ FAST ਸੰਕੇਤਾਂ ਦਾ ਅਨੁਭਵ ਨਹੀਂ ਹੁੰਦਾ ਤਾਂ? 

ਹਰ ਕੋਈ ਸਟ੍ਰੋਕ ਦੇ ਸਾਰੇ ਸੰਕੇਤਾਂ ਦਾ ਅਨੁਭਵ ਨਹੀਂ ਕਰੇਗਾ। ਜੇ ਤੁਸੀਂ ਕਿਸੇ ਵੀ FAST ਸੰਕੇਤ ਨੂੰ ਅਨੁਭਵ ਕਰਦੇ ਹੋ, ਤਾਂ ਤੁਰੰਤ 9-1-1 ਜਾਂ ਆਪਣੇ ਸਥਾਨਕ ਐਮਰਜੈਂਸੀ ਨੰਬਰ 'ਤੇ ਕਾਲ ਕਰੋ।

ਹਸਪਤਾਲ ਵਿਖੇ ਕੀ ਆਸ ਕਰਨੀ ਹੈ

ਪੈਰਾਮੈਡੀਕਸ ਤੁਹਾਨੂੰ ਸਟ੍ਰੋਕ ਦੇਖਭਾਲ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਵਾਲੇ ਕਿਸੇ ਨਜ਼ਦੀਕੀ ਹਸਪਤਾਲ ਵਿੱਚ ਲਿਜਾਉਣਗੇ। ਉਹ ਪਹਿਲਾਂ ਹੀ ਕਾਲ ਕਰ ਦੇਣਗੇ ਤਾਂ ਜੋ ਹਸਪਤਾਲ ਦੇ ਮੈਡੀਕਲ ਸਟਾਫ਼ ਤੁਹਾਡੇ ਪਹੁੰਚਣ ਲਈ ਤਿਆਰ ਹੋਣ।

ਆਪਣਾ ਵਿਸਥਾਰਿਤ ਮੈਡੀਕਲ ਇਤਿਹਾਸ ਅਤੇ ਪਿਛਲੀਆਂ ਮੈਡੀਕਲ ਸਥਿਤੀਆਂ ਬਾਰੇ ਜਾਣਕਾਰੀ ਮੁਹੱਈਆ ਕਰੋ ਜਾਂ ਕਿਸੇ ਹੋਰ ਨੂੰ ਮੁਹੱਈਆ ਕਰਨ ਲਈ ਕਹੋ। ਸਟ੍ਰੋਕ ਦੇ ਸੰਕੇਤ ਪ੍ਰਗਟ ਹੋਣ ਦੇ ਸਹੀ ਸਮੇਂ ਦਾ ਪਤਾ ਹੋਣਾ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਹਸਪਤਾਲ ਦੇ ਸਟਾਫ਼ ਨੂੰ ਇਲਾਜ ਕਰਨ ਵਿੱਚ ਮਦਦ ਮਿਲ ਸਕਦੀ ਹੈ। 

ਸਬੰਧਿਤ ਜਾਣਕਾਰੀ 

ਸਟ੍ਰੋਕ ਦੇ FAST ਸੰਕੇਤ ਇੱਥੋਂ ਡਾਊਨਲੋਡ ਕਰੋ।