ਖਤਰੇ ਦੇ ਮੈਡੀਕਲ ਸਮੱਸਿਆ ਵਾਲੇ ਕਾਰਕ


ਕੁਝ ਡਾਕਟਰੀ ਸਮੱਸਿਆਵਾਂ ਸਟ੍ਰੋਕ ਦੇ ਖਤਰੇ ਨੂੰ ਵਧਾਉਂਦੀਆਂ ਹਨ, ਪਰ ਤੁਸੀਂ ਦਵਾਈਆਂ, ਇਲਾਜ ਅਤੇ ਸਿਹਤਮੰਦ ਚੋਣਾਂ ਦੇ ਨਾਲ ਉਹਨਾਂ 'ਤੇ ਕਾਬੂ ਪਾ ਸਕਦੇ ਹੋ। ਤੁਹਾਡੇ ਖ਼ਤਰੇ ਦੇ ਕਾਰਕ ਜਿੰਨੇ ਵੱਧ ਹੋਣਗੇ, ਤੁਹਾਡਾ ਖਤਰਾ ਓਨਾ ਹੀ ਵੱਧ ਹੋਵੇਗਾ।

ਬਲੱਡ-ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਪੰਜ ਕੈਨੇਡੀਅਨਾਂ ਵਿੱਚੋਂ ਇੱਕ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਟ੍ਰੋਕ ਲਈ ਨੰਬਰ ਇੱਕ ਖਤਰੇ ਦਾ ਕਾਰਕ ਹੈ ਅਤੇ ਦਿਲ ਦੀ ਬਿਮਾਰੀ ਲਈ ਇੱਕ ਮੁੱਖ ਖਤਰੇ ਦਾ ਕਾਰਕ ਹੈ, ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਨੂੰ ਠੀਕ ਤਰ੍ਹਾਂ ਨਾਲ ਕੰਟਰੋਲ ਕੀਤਾ ਜਾਵੇ। ਹਾਈ ਬਲੱਡ ਪ੍ਰੈਸ਼ਰ ਨੂੰ ਅਕਸਰ "ਸਾਈਲੈਂਟ ਕਿੱਲਰ" ਕਿਹਾ ਜਾਂਦਾ ਹੈ ਕਿਉਂਕਿ ਇਸਦੀ ਕੋਈ ਚੇਤਾਵਨੀ ਜਾਂ ਲੱਛਣ ਨਹੀਂ ਹੁੰਦੇ।  

ਕਲੈਸਟ੍ਰੋਲ

ਖੂਨ ਵਿੱਚ ਹਾਈ ਕਲੈਸਟ੍ਰੋਲ ਦੇ ਕਾਰਨ ਧਮਣੀਆਂ ਦੀਆਂ ਕੰਧਾਂ ਵਿੱਚ ਪਲੇਕ  (ਐਥਰੋਸਕਲੇਰੋਸਿਸ) ਬਣ ਸਕਦਾ ਹੈ।  ਪਲੇਕ ਦੇ ਕਾਰਨ ਤੁਹਾਡੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਮੁਸ਼ਕਲ ਬਣ ਜਾਂਦਾ ਹੈ, ਜਿਸ ਕਾਰਨ ਤੁਹਾਨੂੰ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਕਲੈਸਟ੍ਰੋਲ ਦਿਲ ਦੀ ਬਿਮਾਰੀ ਲਈ ਉਹਨਾਂ ਖਤਰੇ ਦੇ ਮੁੱਖ ਕਾਰਕਾਂ ਵਿੱਚੋਂ ਇੱਕ ਹੈ ਜਿਸ 'ਤੇ ਕਾਬੂ ਪਾਇਆ ਜਾ ਸਕਦਾ ਹੈ।  ਜਿਵੇਂ-ਜਿਵੇਂ ਤੁਹਾਡੇ ਖੂਨ ਵਿਚਲਾ ਕਲੈਸਟ੍ਰੋਲ ਵਧਦਾ ਹੈ, ਤੁਹਾਡਾ ਦਿਲ ਦੀ ਬਿਮਾਰੀ ਦਾ ਖਤਰਾ ਵੀ ਵੱਧਦਾ ਜਾਂਦਾ ਹੈ। 

ਡਾਇਬਿਟੀਜ਼ (ਸ਼ੱਕਰ ਰੋਗ)

ਡਾਇਬਿਟੀਜ਼ ਹਾਈ ਬਲੱਡ ਪ੍ਰੈਸ਼ਰ, ਐਥਰੋਸਕਲੇਰੋਸਿਸ (ਧਮਣੀਆਂ ਦਾ ਭੀੜਾ ਹੋਣਾ), ਕੋਰੋਨਰੀ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਖਤਰੇ ਨੂੰ ਵਧਾਉਂਦੀ ਹੈ, ਖਾਸ ਕਰਕੇ ਜੇ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਚੰਗੀ ਤਰ੍ਹਾਂ ਕਾਬੂ ਵਿੱਚ ਨਹੀਂ ਹਨ। ਡਾਇਬਿਟੀਜ਼ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਕੇ ਖੂਨ ਦੇ ਦੌਰੇ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। 

ਪ੍ਰੀ-ਏਕਲੈਂਪਸੀਆ

ਜਿਹੜੀਆਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਪ੍ਰੀ-ਏਕਲੈਂਪਸੀਆ ਹੋਇਆ ਸੀ ਉਹਨਾਂ ਨੂੰ ਬਾਅਦ ਦੇ ਜੀਵਨ ਵਿੱਚ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਹੋਣ ਦਾ ਵੱਧ ਖਤਰਾ ਹੁੰਦਾ ਹੈ।  

ਏਫਿਬ (Afib)

ਐਟ੍ਰੀਅਲ ਫਾਈਬ੍ਰਿਲੇਸ਼ਨ (Afib) ਦਿਲ ਦੀ ਇੱਕ ਅਨਿਯਮਿਤ ਧੜਕਣ ਹੁੰਦੀ ਹੈ।  ਇਸਦੇ ਕਾਰਨ ਤੁਹਾਡੇ ਦਿਲ ਵਿੱਚ ਛੋਟੇ ਗਤਲੇ ਪੈਦਾ ਹੋ ਸਕਦੇ ਹਨ ਜੋ ਤੁਹਾਡੇ ਦਿਮਾਗ ਤੱਕ ਪਹੁੰਚ ਸਕਦੇ ਹਨ।  ਇਸ ਨਾਲ ਤੁਹਾਨੂੰ ਇਸਕੀਮਿਕ ਸਟ੍ਰੋਕ ਹੋਣ ਦਾ ਖਤਰਾ ਤਿੰਨ ਤੋਂ ਪੰਜ ਗੁਣਾ ਵੱਧ ਜਾਂਦਾ ਹੈ।  

ਸਲੀਪ ਐਪਨੀਆ (ਨੀਂਦ ਵਿੱਚ ਸਾਹ ਰੁਕਣਾ)

ਸਲੀਪ ਐਪਨੀਆ ਇਕ ਗੰਭੀਰ ਡਾਕਟਰੀ ਹਾਲਤ ਹੈ ਜਿਸ ਨਾਲ ਤੁਹਾਡੇ ਸੁੱਤੇ ਹੋਣ ਦੇ ਦੌਰਾਨ ਤੁਹਾਡਾ ਸਾਹ ਕਈ ਵਾਰ ਰੁਕ ਸਕਦਾ ਹੈ ਅਤੇ ਚਾਲੂ ਹੋ ਸਕਦਾ ਹੈ।  ਸਲੀਪ ਐਪਨੀਆ ਅਤੇ ਹਾਈ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਵਿਚਕਾਰ ਇੱਕ ਮਜ਼ਬੂਤ ਸਬੰਧ ਹੈ।  ਤੁਹਾਡੇ ਸੁੱਤੇ ਹੋਣ ਦੌਰਾਨ ਸਾਹ ਲੈਣ ਵਿੱਚ ਵੀ ਥੋੜ੍ਹੇ ਜਿਹੇ ਵਿਰਾਮ ਦਿਲ ਤੇ ਸਖ਼ਤ ਅਸਰ ਕਰਦੇ ਹਨ ਕਿਉਂਕਿ ਉਹ ਦਿਲ ਤੱਕ ਪਹੁੰਚਣ ਵਾਲੀ ਆਕਸੀਜਨ ਦੀ ਮਾਤਰਾ ਨੂੰ ਘਟਾਉਂਦੇ ਹਨ।

ਸਬੰਧਿਤ ਜਾਣਕਾਰੀ 

ਜੀਵਨ-ਜਾਚ ਨਾਲ ਸਬੰਧਿਤ ਖਤਰੇ ਦੇ ਕਾਰਕਾਂ ਬਾਰੇ ਜਾਣੋ 

ਸਟ੍ਰੋਕ ਦੇ FAST ਸੰਕੇਤਾਂ ਬਾਰੇ ਜਾਣੋ