ਗੁਰਮੀਤ ਸਿੰਘ ਕੰਬੋਅ
ਪੂਰੀ ਤਰ੍ਹਾਂ ਬਿਸਤਰੇ 'ਤੇ ਸੀਮਿਤ ਸੀਮਤ ਹੋਣ ਅਤੇ ਗੱਲ ਨਾ ਕਰ ਸਕਣ, ਤੁਰ ਨਾ ਸਕਣ ਜਾਂ ਇੱਕ ਬੁਰਕੀ ਵੀ ਨਾ ਲੰਘਾ ਸਕਣ ਤੋਂ ਲੈ ਕੇ ਗੁਰਮੀਤ ਇਸ ਸੁਧਰੀ ਹੋਈ ਅਵਸਥਾ ਤੱਕ ਪਹੁੰਚੇ ਹਨ। ਉਹ ਆਪਣੇ ਪਰਿਵਾਰ ਦੇ ਕੋਲ ਵਾਪਸ ਆ ਗਏ ਹਨ, ਖਾਣਾ ਪਕਾਉਣ ਤੋਂ ਲੈ ਕੇ ਸਫਾਈ ਕਰਨ ਤੱਕ ਸਭ ਕੁਝ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਸ਼ਹਿਰ ਵਿੱਚ ਇਧਰ-ਉੱਧਰ ਗੱਡੀ ਵੀ ਚਲਾ ਰਹੇ ਹਨ।
ਉਹ ਕਹਿੰਦੇ ਹਨ, "ਮੈਂ ਬਿਹਤਰ ਹੋ ਰਿਹਾ ਹਾਂ।" “ਮੈਂ ਜਾਣਦਾ ਹਾਂ ਕਿ ਪੂਰੀ ਤਰ੍ਹਾਂ ਸਿਹਤਮੰਦ ਹੋਣ ਦਾ ਰਸਤਾ ਲੰਬਾ ਹੈ। ਪਰ ਮੈਂ ਜਾਣਦਾ ਹਾਂ ਕਿ ਮੈਂ ਉੱਥੇ ਪਹੁੰਚ ਜਾਵਾਂਗਾ। ਹਰ ਕਿਸੇ ਨੂੰ ਸਟ੍ਰੋਕ ਦੇ ਲੱਛਣਾਂ ਦਾ ਪਤਾ ਹੋਣਾ ਚਾਹੀਦਾ ਹੈ।"
FAST ਸੰਕੇਤਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ